Shayari

Punjabi shayari

ਸੱਤ ਸ਼੍ਰੀ ਆਕਾਲ ਜੀ ਮੈ ਖੁਸ਼ਵੰਤ ਸਿੰਘ ਆਪ ਜੀ ਨੂੰ ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਸ਼ਾਇਰੀਆ ਪ੍ਰਸਤੁੱਤ ਕਰ ਰਿਹਾ ਆ
ਸਭ ਤੋਂ ਪਹਿਲਾ ਆਪਾ ਸ਼ਿਵ ਕੁਮਾਰ ਬਟਾਲਵੀ ਜੀ ਦੇ ਜੀਵਨ ਬਾਰੇ ਜਾਣਦੇ ਆ 

ਜਨਮ - 23 ਜੁਲਾਈ 1936,ਬਟਾਲਾ,ਪੰਜਾਬ
ਮੌਤ -  6 ਮਈ 1973

ਇਸ ਨੂੰ ਪੰਜਾਬੀ ਦਾ 'ਸ਼ੈਲੇ' ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ 'ਤੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ




ਚੰਦ ਚੜਨੇ ਤੇ ਫੁੱਲ ਖਿੜਨਾ ਕਦੇ ਨਹੀਓ ਹਟਣੇ
ਮੈਨੂੰ ਲਗਦਾ ਤੇਰਾ ਚੇਹਰਾ ਕਦੇ ਭੁਲਾ ਨਹੀਂ ਹੋਣਾ.

ਜਿੰਨੀਆ ਸੋਹਣੀਆ ਤੂੰ ਗੱਲਾਂ ਕਰਦਾ ਤੇ ਜਿਨਾ ਸੋਹਣਾ ਤੂੰ ਆਪ ਏ ਕਾਸ਼ ਇਹਨਾਂ ਸੋਹਣਾ ਤੇਰਾ ਦਿਲ ਹੁੰਦਾ

ਇਕ ਮਕਸਦ ਤਾਂ ਹੋਣਾ ਚਾਹੀਦਾ ਇਨਸਾਨ ਕੋਲ
ਸ਼ੁਕਰ ਆ ਮੇਰੇ ਕੋਲ ਤੇਰੀਆ ਯਾਦਾਂ ਨੇ

ਨਸ਼ਾ ਚੜ ਜਾਂਦਾ ਏ ਸਿਰਫ ਤੈਨੂੰ ਯਾਦ ਕਰਕੇ 
ਜਦੋਂ ਮੁਲਾਕਾਤ ਕੀਤੀ ਰੱਬ ਖੈਰ ਕਰੇ

ਕਦੇ ਤਾਂ ਹੋਵੇਗਾ ਦੁਆਵਾ ਦਾ ਅਸਰ
ਬੜੀ ਰੀਝ ਨਾਲ ਮੰਗਿਆ ਐ ਤੈਨੂੰ ਖੁਦਾ ਤੋਂ 

ਕਾਸ਼ ਤੈਨੂੰ ਕਹਿ ਪਾਵਾ ਉਹ ਜੋਂ ਤੂੰ  ਸੁਣਿਆ ਨਹੀ
ਜਾਂ ਉਹ ਜੋਂ ਮੈ ਹਾਲੇ ਬੋਲਿਆ ਨਹੀਂ

ਪੋਟਾ ਪੋਟਾ ਵਿੰਨੇ ਆ ਫਿਰ ਵੀ ਅਸੀਸਾਂ ਦਿੰਦੇ ਆ
ਪੁਸ਼ਦੇ ਹੋ ਕਿ ਰੋਗੀ ਏ? ਕੀ ਕਹੀਏ ? ਕਿੰਨੇ ਆ.

ਜਿਸ ਨੇ ਉਸਨੂੰ ਵੇਖਿਆ ਹੋਣਾ ਉਸ ਨੇ ਮੱਥਾ ਟੇਕਿਆ ਹੋਣਾ
ਜਿਸਨੇ ਉਸਨੂੰ ਛੋਹ ਲਿਆ ਹੋਣਾ ਉਹ ਤਾਂ ਪਾਗਲ਼ ਹੋ ਗਿਆ ਹੋਣਾ

ਜਦੋਂ ਤੈਨੂੰ ਪਹਿਲੀ ਵਾਰ ਤੱਕਿਆ ਰੂਹ ਨੇ ਕਿਹਾ
ਕੋਈ ਗੁਨਾਹ ਕਰ ਮੈ ਤੇਰੇ ਨਾਲ ਮੁਹੱਬਤ ਕਰ ਲਈ

ਫਾਸਲੇ ਕਦ ਘਟ ਹੋਏ 
ਰਾਬਤਿਆਂ ਦੇ ਬਾਅਦ ਅਜਨਬੀ ਸੀ
ਅਜਨਬੀ ਹਾਂ 
ਮੁਹੱਬਤ ਦੇ ਬਾਅਦ ਵੀ

ਮੁਹੱਬਤ ਦੀ ਉਮੀਦ ਨਾ ਰੱਖੋ 
ਓਹਨਾ ਲੋਕਾਂ ਕੋਲੋ
ਜਿਨ੍ਹਾਂ ਤੋਂ ਮੰਗਿਆ ਤੁਹਾਨੂੰ ਓਹਨਾ
ਦਾ ਵਕਤ ਨਾ ਮਿਲਦਾ ਹੋਵੇ

ਵਕਤ ਤਾਂ ਗੁਜ਼ਰਨ ਦੇ 
ਜੋ ਤੈਨੂੰ ਸ਼ੁਭ ਰਾਤਰੀ ਕਹਿ ਕੇ
ਕਿਸੇ ਹੋਰ ਨੂੰ ਕਹਿਣ ਗੇ 
ਮੈਨੂੰ ਨੀਦ ਨਹੀਂ ਆ ਰਹੀ

ਮੈ ਓਹੀ ਗੱਲਾਂ ਕਰਨੀਆਂ ਚਾਉਂਦਾ ਆ
ਜੀ ਆਪਾ ਵਾਰ ਵਾਰ ਕਰਦੇ ਹੁੰਦੇ ਸੀ

ਜਰੂਰ ਕਿਤੇ ਤਾਂ ਕਮੀ ਏ ਤੇਰੇ ਨਜ਼ਰਅੰਦਾਜ਼ ਕਰਨ ਚ
ਜਿਹੜਾ ਮੇਰਾ ਮੋਹ ਤੇਰੇ ਤੋਂ ਘਟ ਨਹੀ ਰਿਹਾ

ਪਤਾ ਨਹੀ ਐਡਾ ਦਾ ਕਿਹੜਾ ਰਿਸ਼ਤਾ ਲੁਕਿਆ 
ਹਜ਼ਾਰਾਂ ਆਪਣੇ ਨੇ ਪਰ ਯਾਦ ਸਿਰਫ ਤੂੰ ਹੀ ਆਉਣਾ

ਕੁਝ ਰਿਸ਼ਤੇ ਤਾਂ ਮੈ ਆਜ਼ਾਦ ਕਰ ਤੇ
ਪਰ ਮੈ ਅੱਜ ਵੀ ਓਹਨਾ ਦੀ ਕੈਦ ਵਿੱਚ ਹਾਂ

ਤੇਰੀ ਵਾਪਸੀ ਜਰੂਰੀ ਜੇਹੀ ਲਗਦੀ ਏ
ਤੇਰੇ ਬਿਨਾ ਜ਼ਿੰਦਗੀ ਅਧੂਰੀ ਜੇਹੀ ਲਗਦੀ ਏ

ਲੋਕਾਂ ਨੇ ਰੋਜ਼ ਕੁਝ ਨਵਾ ਮੰਗਿਆ ਖੁਦਾ ਕੋਲੋ 
ਇਕ ਮੈ ਹੀ ਆ ਹੋ ਤੇਰੇ ਖਿਆਲ ਤੋਂ ਅੱਗੇ ਨਹੀ ਵੱਧ ਸਕਿਆ

ਟੁੱਟ ਕੇ ਚੋਣਾਂ ਜਾਂ ਟੁੱਟ ਜਾਣਾ 
ਗੱਲ ਤਾਂ ਛੋਟੀ ਜੇਹੀ ਏ
ਪਰ ਇਸ ਛੋਟੇ ਜਿਹੇ ਸਫਰ ਚ ਰੂਹ ਅਪਾਹਿਜ ਹੋ ਜਾਂਦੀ ਏ

ਮਿਲਣ ਨੂੰ ਤਾਂ ਦੁਨੀਆ ਤੇ ਕਹੀ ਹਸੀਨ ਮਿਲੇ
ਪਰ ਤੇਰੇ ਨਾਲ਼ ਕੀਤੀ ਮੁਹੱਬਤ ਅਸੀਂ ਖੁਦ ਨੂੰ ਵੀ ਨਹੀਂ ਕਰ ਸਕੇ

ਇਕ ਹੀ ਸਖਸ਼ ਹੁੰਦਾ ਕਹਿਨਾਤ ਵਰਗਾ 
ਇਸ਼ਕ ਦੇ ਰਾਹਾਂ ਵਿਚ ਕਾਫ਼ਲੇ ਨਹੀ ਹੁੰਦੇ

ਇਸ਼ਕ ਨੂੰ ਸਿਰਫ ਮਹਿਸੂਸ ਕਰਿਆ ਕਰ 
ਜਦੋਂ ਰੂਹ ਨਸ਼ੇ ਵਿਚ ਹੋਵੇ ਓਹਦੋਂ ਬੋਲੀ ਦਾ ਨਹੀ ਹੁੰਦਾ

ਤੇਰੇ ਹਿੱਸੇ ਦੀਆਂ ਸਾਰੀਆਂ ਗੱਲਾਂ ਮੈ ਸੰਭਾਲ ਕੇ ਰੱਖੀਆਂ ਨੇ
ਜਦੋਂ ਸ਼ਹਰ ਖੁੱਲਣ ਗੇ ਤਾਂ ਓਹਦੋਂ ਖੁੱਲ ਕੇ ਗੱਲਾਂ ਕਰਾਗੇ

ਬਹੁਤਾ ਸੁਣਦੀ ਤੇ ਬੋਲਦੀ ਏ ਘਟ 
ਤੂੰ ਮੇਰੀ ਮਾਂ ਨੂੰ ਬਹੁਤ ਪਸੰਦ ਆਵੇਗੀ

ਤੇਰੀ ਜਿੱਦ ਤੇਰੇ ਅਸੂਲ ਤੇਰੇ ਨਿਯਮ 
ਕੋਣ ਜਾਣੇ ਕਿਹੜੇ ਸੰਵਿਧਾਨ ਦੀ ਧਾਰਾ ਏ ਤੂੰ


ਚਾਹੇ ਖੜਿਆ ਸੀ ਉਹ ਮੇਰੇ ਸਾਹਮਣੇ 
ਆਪਣੀ ਘਰਵਾਲੀ ਦਾ ਹੱਥ ਫੜ੍ਹ ਕੇ
ਪਰ ਮੇਰੇ ਲਈ ਅੱਜ ਵੀ ਉਹ ਮੇਰੀ ਮੁਹੱਬਤ ਏ

ਤੈਨੂੰ ਪਤਾ ਤੂੰ ਹਕੀਤਤ ਵਿਚ ਵੀ ਓਹਨੀ ਹੀ ਸੋਹਣੀ ਏ 
ਜਿੰਨੀ ਤੂੰ ਮੇਰੀ ਖਿਆਲਾਂ ਵਿਚ ਹੁੰਦੀ ਏ

ਜਾਂਦੀ ਆ ਮੈ ਅਕਸਰ ਮੰਦਿਰ ਗੁਰਦੁਆਰੇ
ਆਪਣੇ ਰੱਬ ਨੂੰ ਰੱਬ ਤੋਂ ਮੰਗਣ ਵਾਸਤੇ

ਸੁਪਨੇ ਚ ਵੀ ਨਹੀ ਆਉਦੇ ਜਨਾਬ ਹੁਣ
ਓਹਨਾ ਨੇ ਨਾ ਮਿਲਣ ਦੀ ਕਸਮ ਖਾਧੀ ਹੋਣੀ ਆ

ਸ਼ਿਕਾਇਤ ਤੋਂ ਖੁਦ ਸੇ ਹੈ
ਤੁਝ ਸੇ ਤੋਂ ਆਜ ਭੀ ਇਸ਼ਕ ਹੈ

ਉਮਰ ਦਾ ਤਾਂ ਹਜੇ 13ਵਾਂ ਸਾਲ ਹੈ
ਕੀ ਹੋਇਆ ਜੇ ਦੂਜੀ ਵਾਰ ਹੈ

ਉਮਰ ਦੇ ਪੱਚੀ ਵਰ੍ਹੇ 
ਦਿਨ ਸਵਾ ਕੁ ਨੇ ਨੋਂ ਹਜ਼ਾਰ
ਪਤਾ ਨਹੀਂ ਕਿਸ ਮਕਸਦ ਵਾਸਤੇ 
ਮੈ ਦਿੱਤੇ ਐਵੇਂ ਗੁਜ਼ਾਰ

ਨਿੱਕੇ ਹੁੰਦੇ ਬਾਪੂ ਝਿੜਕੇ 
ਵਿਆਹੀ ਤੇ ਘਰਵਾਲਾ
ਵਿਚ ਬੁਢਾਪੇ ਬੱਚੇ ਝਿੜਕਣ
ਖਾਂਦਾ ਗਮ ਹੱਡਾਂ ਨੂੰ ਬਾਹਲਾ

ਇੱਥੇ ਲਗਦੀਆਂ ਇੱਥੇ ਟੁੱਟਦੀਆ 
ਕੋਈ ਵਿਰਲੀ ਬਰਾਤ ਡੂਕ ਦੀ

ਤੇਰੀਆ ਖੁਸ਼ੀਆ ਦੇ ਟਿਕਾਣੇ ਬਹੁਤ ਹੋਣ ਗੇ
ਪਰ ਮੇਰੀ ਬੇਚੈਨੀਆਂ ਦੀ ਵਜ੍ਹਾ ਸਿਰਫ ਤੂੰ

ਜਬਰਦਸਤੀ ਦੀਆਂ ਨਜ਼ਦੀਕੀਆਂ ਨਾਲੋ
ਸਕੂਨ ਦੀਆਂ ਦੂਰੀਆਂ ਚੰਗੀਆ ਨੇ

ਨਜ਼ਰਾਂ ਵਿਚ ਵੀ ਰਹਿਨਾ ਏ
ਨਜ਼ਰਅੰਦਾਜ਼ ਵੀ ਕਰਦਾ ਏ 
ਅੰਦਾਜ਼ਾ ਕੀ ਲਾਈਏ 
ਤੇਰੇ ਇਸ ਅੰਦਾਜ਼ ਦਾ ਸੱਜਣਾ

ਗੱਲ ਮੇਰੀ ਜਾਂ ਓਹਦੀ ਨਹੀ
ਅਸਾਡੀ ਆ 
ਹੈ ਮੈ ਚੰਗਾ 
ਓਹ ਵੀ ਢਾਢੀ ਆ

ਮੇਰੇ ਖਿਆਲ ਅਕਸਰ ਤੇਰੇ ਨਾਂ 
ਉੱਤੇ ਉਡਾਰੀਆਂ ਭਰਦੇ ਨੇ

ਮੁਹੱਬਤ ਕੁਸ਼ ਦਿਨ ਕੀ ਰਹੀ
ਔਰ ਨੁਕਸਾਨ ਅਬ ਤੱਕ ਹੋ ਰਿਹਾ ਹੈ

ਕੱਲ ਤਕ ਜਤਾਈ ਫਿਰਦਾ ਸੀ 
ਅੱਜ ਨੇੜੇ ਵੀ ਨਾ ਬਹਿੰਦੇ
ਸਦਾ ਤਾਂ ਇੱਥੇ ਸੱਜਣਾ
ਪਰਛਾਵੇਂ ਵੀ ਨਾ ਰਹਿੰਦੇ

ਜਿਹੜੀ ਚੁੱਪ ਬੋਲਾਂ ਨਾਲੋ ਸੋਹਣੀ ਹੋਵੇ
ਓਹ ਕਵਿਤਾ ਹੁੰਦੀ ਏ

ਮੈ ਭਿਖਾਰੀ ਵੀ ਬਣ ਜਾਵਾ ਤੇਰੇ ਖਾਤਰ
ਕੋਈ ਪਾਵੇ ਤਾਂ ਸਹੀ ਤੈਨੂੰ ਮੇਰੀ ਝੋਲੀ ਵਿਚ

ਬੋਹਤ ਖੂਬਸੂਰਤ ਹੁੰਦਾ ਏ 
ਕਿਸੇ ਲਈ ਓਹ ਬਣਨਾ 
ਜੀ ਉਸ ਲਈ ਕੋਈ ਵੀ ਨਹੀਂ ਹੁੰਦਾ

ਹਵਾਵਾਂ ਚ ਕਿਉ ਨਹੀ ਲਿਖਦਾ ਤੂੰ ਮੋਹਬੱਤ ਨੂੰ
ਤੂੰ ਸ਼ਾਇਰ ਏ ਫਿਰ ਵੀ ਇਹਨਾਂ ਮਜ਼ਬੂਰ ਕਿਉ

ਹੱਸਣਾ ਕੋਈ ਔਖਾ ਕੰਮ ਨਹੀਂ
ਬਸ ਤੈਨੂੰ ਯਾਦ ਕਰਨਾ ਪੈਂਦਾ

ਮੈ ਮਰ ਜਾਵਾ 
ਤੈਨੂੰ ਖਬਰ ਵੀ ਨਾ ਮਿਲੇ
ਤੂੰ ਸਾਰੀ ਜ਼ਿੰਦਗੀ ਲੱਭਦਾ ਰਹੇ
ਤੈਨੂੰ ਕਬਰ ਦਾ ਨਾ ਮਿਲੇ

ਆਪਾ ਮਿਲਦੇ ਤਾਂ ਰਹਿਣੇ ਆ
ਖਿਆਲਾਂ ਤੇ ਖਵਾਬਾਂ ਵਿਚ

ਪਰੀਆਂ ਕਦੇ ਨਹੀਂ ਦਿਸਦੀਆਂ
ਹੈ ਦਿਸਦੀਆਂ ਹੁੰਦੀਆਂ ਤਾਂ ਤੇਰੇ ਵਰਗੀਆਂ ਹੋਣੀਆ ਸੀ

ਅਗਰ ਮਗਰ ਤੇ ਕਾਸ਼ ਵਿਚ ਆ
 ਹੁਣ ਮੈ ਖੁਦ ਦੀ ਤਲਾਸ਼ ਵਿਚ ਆ

ਵਜ੍ਹਾ ਕੋਈ ਨਹੀ ਚੇਤੇ
ਤੈਨੂੰ ਚੇਤੇ ਕਰਨ ਦੀ

ਸੂਰਜ ਸੰਗ ਬਦਲਾਂ ਦੇ ਖੇਲ ਜਿਹਾ
ਤੇਰਾ ਚੇਤ ਸ਼ਾਮ ਸਵੇਰ ਜਿਹਾ

ਜਿਸਮ ਕਦੇ ਦੁਲਹਨ ਨਹੀਂ ਬਣਦਾ
ਰੂਹ ਕਦੇ ਵਿਧਵਾ ਨਹੀਂ ਹੁੰਦੀ

ਮੇਰੇ ਕੁੱਝ ਬੋਲ ਮੇਰੇ ਕੋਲ ਅਧੂਰੇ ਨੇ
ਜੀ ਤੇਰੇ ਨਾਲ ਪੂਰੇ ਹੋਣੇ ਨੇ

ਆਖਰ ਉਹਨੂੰ ਮੇਰੇ ਚ ਕੋਈ ਚੰਗੀ ਗਲ ਨਹੀ ਲੱਗੀ
ਮੈਨੂੰ ਉਸਦੀ ਇਹ ਗੱਲ ਵੀ ਚੰਗੀ ਲੱਗੀ

ਮੇਰੇ ਕੋਲ ਕੋਈ ਖਤਰਾ ਨਹੀ
ਮੈ ਕਿਸੇ ਨੂੰ ਕਦੇ ਨਹੀਂ ਕਿਹਾ
ਮੈ ਤੈਨੂੰ ਪਿਆਰ ਕਰਦਾ ਹਾਂ










Newest Oldest

Related Posts

Post a Comment

Subscribe Our Newsletter